ਰਿਫੰਡ ਲਈ ਦਾਅਵਾ ਫਾਇਲ ਕਰਨਾ (ਪ੍ਰਕਾਸ਼ਨ 117)
ਲੋੜੀਂਦੀ ਜਾਣਕਾਰੀ

ਮੈਨੂੰ ਕਿੰਨਾ ਵੇਰਵਾ ਪ੍ਰਦਾਨ ਕਰਨਾ ਚਾਹੀਦਾ ਹੈ?

ਜ਼ਿਆਦਾ ਭੁਗਤਾਨ ਕਰਨ ਦਾ ਕਾਰਨ

ਪੂਰਾ ਬਿਊਰਾ ਦਿਓ। ਉਦਾਹਰਨ ਲਈ, ਜੇਕਰ ਤੁਹਾਨੂੰ ਪਤਾ ਲੱਗਦਾ ਹੈ ਕਿ ਤੁਸੀਂ ਮੁੜ-ਵੇਚਣ ਲਈ ਗੈਰ-ਟੈਕਸਯੋਗ ਵਿਕਰੀ ਵਿੱਚ $1,550 ਦੀ ਕਟੌਤੀ ਨਹੀਂ ਲਿੱਤੀ ਹੈ, ਤਾਂ ਤੁਹਾਡੇ ਦਾਅਵੇ ਵਿੱਚ ਇਹ ਦੱਸਿਆ ਜਾਣਾ ਚਾਹੀਦਾ ਹੈ ਕਿ ਤੁਸੀਂ ਬਹੁਤ ਜ਼ਿਆਦਾ ਟੈਕਸ ਦਾ ਭੁਗਤਾਨ ਕੀਤਾ ਹੈ ਕਿਉਂਕਿ ਤੁਸੀਂ ਉਸ ਰਿਟਰਨ ਤੇ $1,550 ਦੀ ਵਿਕਰੀ ਤੇ ਮੁੜ-ਵਿਕਰੀ ਕਟੌਤੀ ਲਈ ਨਹੀਂ ਲਈ ਹੈ। ਜੇਕਰ ਤੁਸੀਂ ਕਿਸੇ ਆਡਿਟ ਨਿਰਧਾਰਨ ਤੇ ਕੀਤੇ ਗਏ ਭੁਗਤਾਨ ਲਈ ਦਾਅਵਾ ਫਾਇਲ ਕਰ ਰਹੇ ਹੋ, ਤਾਂ ਇਹ ਦੱਸਣਾ ਸਿਨਿਸ਼ਚਿਤ ਕਰੋ ਕਿ ਤੁਹਾਨੂੰ ਕਿਓਂ ਲੱਗਦਾ ਹੈ ਕਿ ਆਡਿਟ ਵਿੱਚ ਮੁਲਾਂਕਣ ਕੀਤਾ ਗਿਆ ਟੈਕਸ ਬਕਾਇਆ ਨਹੀਂ ਹੈ।

ਇੱਕ ਤੋਂ ਵੱਧ ਟੈਕਸ ਰਿਪੋਰਟਿੰਗ ਮਿਆਦ ਲਈ ਦਾਅਵੇ

ਜੇਕਰ ਤੁਹਾਡਾ ਦਾਅਵਾ ਇੱਕ ਤੋਂ ਵੱਧ ਰਿਪੋਰਟਿੰਗ ਮਿਆਦ ਦੇ ਲਈ ਹੈ, ਤਾਂ ਕਿਰਪਾ ਕਰਕੇ ਦੱਸੋ ਕਿ, ਜੇਕਰ ਪਤਾ ਹੋਵੇ, ਤਾਂ ਤੁਸੀਂ ਹਰੇਕ ਮਿਆਦ ਵਿੱਚ ਕਿੰਨਾ ਵਾਧੂ ਟੈਕਸ ਦਾ ਭੁਗਤਾਨ ਕੀਤਾ ਹੈ। ਕਿਰਪਾ ਕਰਕੇ ਹਰੇਕ ਮਿਆਦ ਦੌਰਾਨ ਕੀਤੇ ਗਏ ਵੱਧ ਭੁਗਤਾਨ ਨੂੰ ਸੂਬੇ, ਸਥਾਨਕ, ਅਤੇ ਖਾਸ ਜ਼ਿਲ੍ਹਾ ਟੈਕਸ ਦੀ ਰਕਮ ਵਜੋਂ ਵੰਡੋ।

ਸਹਾਇਕ ਦਸਤਾਵੇਜ਼

ਤੁਹਾਡੇ ਦਾਅਵੇ ਤੇ ਤੇਜ਼ੀ ਨਾਲ ਕਾਰਵਾਈ ਕਰਨ ਵਿੱਚ ਸਾਡੀ ਮਦਦ ਕਰਨ ਲਈ ਸਹਾਇਕ ਦਸਤਾਵੇਜ਼ਾਂ ਜਿਵੇਂ ਕਿ ਬਿਲ ਦੀਆਂ ਕਾਪੀਆਂ ਜਾਂ ਛੋਟ ਸਰਟੀਫਿਕੇਟ ਭੇਜੋ। ਹਾਲਾਂਕਿ, ਤੁਹਾਡੇ ਅਸਲ ਫਾਰਮ ਜਾਂ ਪੱਤਰ ਦੇ ਨਾਲ ਵਿਸਤ੍ਰਿਤ ਦਸਤਾਵੇਜ਼ਾਂ ਨੂੰ ਨੱਥੀ ਕਰਨਾ ਜ਼ਰੂਰੀ ਨਹੀਂ ਹੈ। ਜੇਕਰ ਸਾਨੂੰ ਹੋਰ ਜਾਣਕਾਰੀ ਦੀ ਲੋੜ ਹੋਵੇ ਤਾਂ ਅਸੀਂ ਤੁਹਾਨੂੰ ਦੱਸਾਂਗੇ।

ਰਿਫੰਡ ਲਈ ਤੁਹਾਡੇ ਦਾਅਵੇ ਲਈ ਸਹਾਇਕ ਦਸਤਾਵੇਜ਼ਾਂ ਵਿੱਚ ਇੱਕ ਸੋਧੀ ਗਈ ਰਿਟਰਨ ਸ਼ਾਮਲ ਹੋਣੀ ਚਾਹੀਦੀ ਹੈ। ਤੁਸੀਂ ਵਰਤਮਾਨ ਵਿੱਚ, 7 ਮਈ, 2018 ਤੋਂ ਬਾਅਦ ਲਈ ਨਿਯਤ ਮਿਤੀਆਂ ਲਈ ਸਾਡੀਆਂ CDTFA ਦੀਆਂ ਔਨਲਾਈਨ ਸੇਵਾਵਾਂ ਪ੍ਰੋਗਰਾਮਾਂ ਲਈ ਆਪਣੀਆਂ ਰਿਟਰਨਾਂ ਵਿੱਚ ਔਨਲਾਈਨ ਸੋਧ ਕਰ ਸਕਦੇ ਹੋ (ਵਿੱਤੀ ਸਾਲ, ਜਿਹੜਾ ਕਿ 2018 ਨੂੰ ਖਤਮ ਹੁੰਦਾ ਹੈ, ਦੀ ਰਿਟਰਨ ਮਿਆਦ ਨੂੰ ਛੱਡ ਕੇ)। ਜੇਕਰ ਤੁਸੀਂ 7 ਮਈ, 2018 ਤੋਂ ਪਹਿਲਾਂ ਦੀ ਨਿਯਤ ਮਿਤੀ (ਮਿਤੀਆਂ) ਦੀਆਂ ਰਿਟਰਨ (ਰਿਟਰਨਾਂ) ਨੂੰ ਸੋਧ ਰਹੇ ਹੋ ਤਾਂ ਹੇਠਾਂ ਵੇਖੋ। ਜਦੋਂ ਤੁਸੀਂ ਆਪਣਾ ਦਾਅਵਾ ਔਨਲਾਈਨ ਫਾਇਲ ਕਰਦੇ ਹੋ, ਤਾਂ ਤੁਸੀਂ ਆਪਣੀ ਸੋਧੀ ਹੋਈ ਰਿਟਰਨ ਦੀ ਕਾਪੀ ਸਮੇਤ ਆਪਣੇ ਸਹਾਇਕ ਦਸਤਾਵੇਜ਼ ਵੀ ਅੱਪਲੋਡ ਕਰ ਸਕਦੇ ਹੋ।

ਆਪਣੀ ਰਿਟਰਨ ਨੂੰ ਔਨਲਾਈਨ ਸੋਧਣ ਲਈ, ਕਿਰਪਾ ਕਰਕੇ ਹੇਠਾਂ ਦਿੱਤੇ ਕੰਮ ਕਰੋ:

  • ਆਪਣੇ ਯੂਜ਼ਰਨੇਮ ਅਤੇ ਪਾਸਵਰਡ ਨਾਲ CDTFA ਦੀ ਸੁਰੱਖਿਅਤ ਵੈੱਬਸਾਈਟ ਤੇ ਲੌਗਇਨ ਕਰੋ।
  • ਅਕਾਊਂਟਸ ਟੈਬ ਦੇ ਹੇਠਾਂ ਉਸ ਅਕਾਊਂਟ ਦੀ ਚੋਣ ਕਰੋ ਜਿਸ ਲਈ ਤੁਸੀਂ ਸੋਧੀ ਹੋਈ ਰਿਟਰਨ ਜਮ੍ਹਾਂ ਕਰਾਉਣਾ ਚਾਹੁੰਦੇ ਹੋ।
  • ਹਾਲੀਆ ਅਵਧੀ ਟੈਬ ਦੇ ਅਧੀਨ ਉਸ ਮਿਆਦ ਦੀ ਚੋਣ ਕਰੋ ਜਿਸ ਲਈ ਤੁਸੀਂ ਇੱਕ ਸੋਧ ਕੀਤੀ ਰਿਟਰਨ ਜਮ੍ਹਾਂ ਕਰਨਾ ਚਾਹੁੰਦੇ ਹੋ।
  • ਮੈਂ ਚਾਹੁੰਦਾ ਹਾਂ ਕਾਲਮ ਵਿੱਚ, ਰਿਟਰਨ ਫਾਇਲ ਕਰੋ, ਸੋਧੋ, ਜਾਂ ਪ੍ਰਿੰਟ ਕਰੋ ਦੀ ਚੋਣ ਕਰੋ।
  • ਮੈਂ ਚਾਹੁੰਦਾ ਹਾਂ ਕਾਲਮ ਦੇ ਹੇਠ, ਰਿਟਰਨ ਸੋਧੋ ਦੀ ਚੋਣ ਕਰੋ।
  • ਆਪਣੇ ਸੋਧੇ ਹੋਏ ਅੰਕੜਿਆਂ ਦੇ ਨਾਲ ਔਨਲਾਈਨ ਟੈਕਸ ਰਿਟਰਨ ਨੂੰ ਪੂਰਾ ਕਰੋ।
  • ਅਗਲਾ ਦੀ ਚੋਣ ਕਰੋ।
  • ਸਬਮਿਸ਼ਨ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਸਕ੍ਰੀਨ ਤੇ ਦਰਸ਼ਾਏ ਜਾਂ ਰਹੇ ਨਿਰਦੇਸ਼ਾਂ ਦੀ ਪਾਲਣਾ ਕਰੋ।

ਜੇਕਰ ਤੁਸੀਂ ਆਪਣੀ ਰਿਟਰਨ ਨੂੰ ਔਨਲਾਈਨ ਤਰੀਕੇ ਦੇ ਨਾਲ ਸੋਧਣ ਵਿੱਚ ਅਸਮਰੱਥ ਹੋ, ਤਾਂ ਤੁਸੀਂ ਆਪਣੀ ਕਾਗਜ਼ੀ ਰਿਟਰਨ ਨੂੰ ਹੇਠਾਂ ਦਿੱਤੇ ਅਨੁਸਾਰ ਸੋਧ ਸਕਦੇ ਹੋ:

  • ਰਿਟਰਨ ਤੇ ਸੰਸ਼ੋਧਿਤ ਰਿਟਰਨ ਚੈਕਬਾਕਸ ਤੇ ਸਹੀ ਦਾ ਨਿਸ਼ਾਨ ਲਗਾਓ ਜਾਂ ਦਸਤਾਵੇਜ਼ ਦੇ ਸਿਖਰ ਤੇ ਸੰਸ਼ੋਧਿਤ ਰਿਟਰਨ ਲਿਖੋ।
  • ਉਹ ਸਹੀ ਜਾਣਕਾਰੀ ਲਿਖੋ ਜੋ ਅਸਲ ਰਿਟਰਨ ਤੇ ਦੱਸੀ ਜਾਣੀ ਚਾਹੀਦੀ ਸੀ। ਜੇਕਰ ਤੁਸੀਂ ਪਹਿਲਾਂ ਫਾਇਲ ਕੀਤੀ ਗਈ ਪੇਪਰ ਰਿਟਰਨ ਦੀ ਕਾਪੀ ਵਰਤ ਰਹੇ ਹੋ ਤਾਂ ਲਿਖੀ ਜਾਣ ਵਾਲੀ ਜਾਣਕਾਰੀ ਨੂੰ ਅਸਲ ਜਾਣਕਾਰੀ ਤੋਂ ਵੱਖ ਨਜ਼ਰ ਆਉਣ ਲਈ ਇੱਕ ਵੱਖਰੇ ਰੰਗ ਦੀ ਸਿਆਹੀ ਦੀ ਵਰਤੋਂ ਕਰੋ।
  • ਅਸਲ ਰਿਟਰਨ ਵਿੱਚ ਕੀਤੇ ਗਏ ਬਦਲਾਅ ਬਾਰੇ ਵੇਰਵਾ ਪ੍ਰਦਾਨ ਕਰਦੇ ਹੋ ਇੱਕ ਕਵਰ ਲੈਟਰ ਨੱਥੀ ਕਰੋ।
  • ਆਪਣੇ ਰਿਕਾਰਡ ਲਈ ਸੰਸ਼ੋਧਿਤ ਰਿਟਰਨ ਦੀ ਇੱਕ ਕਾਪੀ ਬਣਾਓ।
  • ਤੁਹਾਡੀ ਰਿਟਰਨ ਤੇ ਸੂਚੀਬੱਧ ਪਤੇ ਤੇ ਡਾਕ ਰਾਹੀਂ ਭੇਜੋ।

نظر ثانی دسمبر 2019